ਐਸ.ਐਚ.ਏ. ਦੀ ਸਥਾਪਨਾ

ਰਾਜ ਸਿਹਤ ਏਜੰਸੀ ਪੰਜਾਬ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਅਧੀਨ ਸਥਾਪਤ ਕੀਤੀ ਗਈ ਅਤੇ ਇਸਦਾ ਦਫਤਰ ਬੀਐਸਐਨਐਲ ਸੰਚਾਰ ਸਦਨ, ਸੈਕਟਰ 34, ਚੰਡੀਗੜ੍ਹ ਵਿਖੇ ਹੈ ਅਤੇ ਇਸ ਦੀ ਪ੍ਰਤੀਨਿਧਤਾ ਮੁੱਖ ਸਿਹਤ ਕਾਰਜਕਾਰੀ ਅਧਿਕਾਰੀ, ਰਾਜ ਸਿਹਤ ਏਜੰਸੀ ਦੁਆਰਾ ਕੀਤੀ ਜਾਂਦੀ ਹੈ. ਐਸਐਚਏ ਸੁਸਾਇਟੀਆਂ ਰਜਿਸਟ੍ਰੇਸ਼ਨ ਐਕਟ (ਐਕਸਗ x1 1860) ਅਧੀਨ ਰਜਿਸਟਰਡ ਹੈ ਅਤੇ ਜਿਵੇਂ ਕਿ ਪੰਜਾਬ ਸੋਧ ਐਕਟ 1957 ਦੁਆਰਾ ਸੋਧਿਆ ਗਿਆ ਹੈ

ਏਬੀ- ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਬਾਰੇ

SHA emblem

ਆਯੁਸ਼ਮਾਨ ਭਾਰਤ - ਮੁੱਖ ਮੰਤਰੀ ਸਿਹਤ ਬੀਮਾ ਯੋਜਨਾ (AB PM-JAY MMSBY), ਪੰਜਾਬ ਦੇ ਵਾਸੀਆਂ ਲਈ ਇੱਕ ਵਿਸ਼ੇਸ਼ ਸੂਬਾ ਪੱਧਰੀ ਸਿਹਤ ਬੀਮਾ ਯੋਜਨਾ ਹੈ। ਏਬੀ-ਐਮ.ਐਮ.ਐਸ.ਬੀ.ਵਾਈ. ਪੰਜਾਬ ਰਾਜ ਦੀ 65% ਆਬਾਦੀ ਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰੇਗੀ l ਇਸ ਸਕੀਮ ਵਿਚ ਲੋਕ ਪਹਿਲਾ ਤੋਂ ਸੂਚੀ ਵਿਚ ਸ਼ਾਮਿਲ ਹਨ ਜਿਸ ਵਿਚ ਕੇ 5 ਲੱਖ ਰੁਪਏ ਪ੍ਰਤੀ ਪਰਿਵਾਰ ਪ੍ਰਤੀ ਸਾਲ ਮੁਫ਼ਤ ਇਲਾਜ ਦੀ ਸਹੂਲਤ ਹੈ l ਇਸ ਸਕੀਮ ਤਹਿਤ ਸੂਚੀਬੱਧ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਵਿੱਚ ਨਕਦ ਰਹਿਤ ਅਤੇ ਬਿਨ੍ਹਾਂ ਕਾਗਜ਼ੀ ਕਾਰਵਾਈ ਤਹਿਤ ਇਲਾਜ ਉਪਲਬਧ ਹੈ।

ਐਸ.ਈ.ਸੀ.ਸੀ. ਡਾਟਾ ਦੇ ਅਧੀਨ ਆਉਂਦੇ 16.65 ਲੱਖ ਲਾਭਪਾਤਰੀਆਂ ਦੇ ਪ੍ਰੀਮੀਅਮ ਦੀ ਲਾਗਤ ਕੇਂਦਰੀ ਸਰਕਾਰ ਅਤੇ ਰਾਜ ਸਰਕਾਰ ਵੱਲੋ 60:40 ਦੇ ਅਨੁਪਾਤ ਵਿਚ ਭੁਗਤਾਨ ਕੀਤੀ ਜਾਦੀ ਹੈ ਅਤੇ ਬਾਕੀ ਰਹਿੰਦੇ 18.49 ਲੱਖ ਲਾਭਪਾਤਰੀ ਪਰਿਵਾਰਾਂ ਦੇ ਪ੍ਰੀਮੀਅਮ ਦੀ ਸਾਰੀ ਲਾਗਤ ਪੂਰੀ ਤਰ੍ਹਾਂ ਰਾਜ (ਰਾਜ ਦੇ ਖਜ਼ਾਨੇ ਅਤੇ ਵਿਭਾਗਾਂ) ਦੁਆਰਾ ਭੁਗਤਾਨ ਕੀਤੀ ਜਾਦੀ|

ਏਬੀ- ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਅਧੀਨ ਆਉਣ ਵਾਲੇ ਲਾਭਪਾਤਰੀਆਂ ਦੀਆਂ ਸ਼੍ਰੇਣੀਆਂ

ਐਨ.ਐਫ.ਐਸ.ਏ. ਰਾਸ਼ਨ ਕਾਰਡ 18.49 ਲੱਖ
ਐਸ.ਈ.ਸੀ.ਸੀ. 16.65 ਲੱਖ
ਜੇ-ਫਾਰਮ ਧਾਰਕ ਕਿਸਾਨ ਪੰਜਾਬ ਮੰਡੀ ਬੋਰਡ, ਪੰਜਾਬ ਸਰਕਾਰ ਦੇ ਅਧੀਨ ਆਉਂਦੇ 5.56 ਲੱਖ ਜੇ-ਫਾਰਮ ਧਾਰਕ ਕਿਸਾਨ
5.56 ਲੱਖ
ਉਸਾਰੀ ਕਾਮੇ ਉਸਾਰੀ ਭਲਾਈ ਬੋਰਡ ਅਧੀਨ ਆਉਂਦੇ 3.12 ਲੱਖ ਉਸਾਰੀ ਕਾਮੇ
3.12 ਲੱਖ
ਛੋਟੇ ਵਪਾਰੀ ਆਬਕਾਰੀ ਤੇ ਕਰ ਵਿਭਾਗ, ਪੰਜਾਬ ਸਰਕਾਰ ਅਧੀਨ ਆਉਂਦੇ 0.33 ਲੱਖ ਪਰਿਵਾਰ
0.33 ਲੱਖ
ਪੱਤਰਕਾਰ ਪਨ ਮੀਡੀਆ, ਪੰਜਾਬ ਸਰਕਾਰ ਅਧੀਨ 3220 ਪ੍ਰਵਾਨਿਤ ਅਤੇ ਪੀਲੇ ਕਾਰਡ ਧਾਰਕ ਪੱਤਰਕਾਰ
3220