Search for Diwali Bumper Entry Details


  1. ਆਯੂਸ਼ਮਾਨ ਦੀਵਾਲੀ ਬੰਪਰ ਦਾ ਡਰਾਅ ਕੱਢਣ ਲਈ ਜਿਨ੍ਹਾਂ ਲਾਭਪਾਤਰੀਆਂ ਵਲੋਂ 16 ਅਕਤੂਬਰ 2023 ਤੋਂ 31 ਦਸੰਬਰ 2023 ਦੌਰਾਨ ਕਾਰਡ ਬਣਾਇਆ ਗਿਆ ਹੈ, ਉਨ੍ਹਾਂ ਨੂੰ ਇਕ 6 ਅੰਕਾਂ ਦਾ ਨੰਬਰ (100000 ਤੋਂ ਸ਼ੁਰੂ) ਜਾਰੀ ਕੀਤਾ ਗਿਆ ਹੈ।
  2. ਇਨ੍ਹਾਂ ਸਾਰੇ ਲਾਭਪਾਤਰੀਆਂ ਦਾ ਡਰਾਅ ਮਿਤੀ 9 ਜਨਵਰੀ 2023 ਨੂੰ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ, ਲੁਧਿਆਣਾ ਵਿਖੇ ਕੱਢਿਆ ਜਾਵੇਗਾ l
  3. ਇਹ ਡਰਾਅ ਸਿਹਤ ਵਿਭਾਗ ਦੀ ਦੇਖ-ਰੇਖ ਵਿੱਚ ਕੱਢਿਆ ਜਾਵੇਗਾ ਅਤੇ ਡਰਾਅ ਪ੍ਰਕਿਰਿਆ ਦੀ ਨਿਗਰਾਨੀ ਲਈ ਬਣਾਈ ਕਮੇਟੀ ਦਾ ਫੈਸਲਾ ਅੰਤਿਮ ਹੋਵੇਗਾ।
  4. ਇੱਕ ਕਾਰਡ ਦੇ ਵਿਰੁੱਧ ਸਿਰਫ ਇੱਕ ਇਨਾਮ ਹੀ ਕੱਢਿਆ ਜਾਵੇਗਾ ਅਤੇ ਜੇਕਰ ਕੋਈ ਨੰਬਰ ਡਰਾਅ ਵਿੱਚ ਰਿਪੀਟ ਹੁੰਦਾ ਹੈ ਤਾਂ ਉਹ ਦੁਬਾਰਾ ਕੱਢਿਆ ਜਾਵੇਗਾ l
  5. ਕਿਸੇ ਨੰਬਰ ਵਿੱਚ ਕੋਈ ਸ਼ੱਕ ਹੋਣ ਜਾਂ ਕਿਸੇ ਤਕਨੀਕੀ ਨੁਕਸ ਹੋਣ ਦੀ ਸੂਰਤ ਵਿੱਚ ਡਰਾਅ ਜੱਜ ਦਾ ਫੈਸਲਾ ਅੰਤਿਮ ਹੋਵੇਗਾ l
  6. ਡਰਾਅ ਨੂੰ ਪਹਿਲੇ ਵੱਡੇ ਇਨਾਮ (1 ਲੱਖ ਰੁਪਏ) ਤੋਂ ਆਖਰੀ ਛੋਟੇ ਇਨਾਮ (5 ਹਜਾਰ) ਦੇ ਕ੍ਰਮ ਵਿੱਚ ਕੱਢਿਆ ਜਾਵੇਗਾ l
  7. ਸਾਰੇ 10 ਡਰਾਅ ਜਾਰੀ ਕੀਤੇ ਗਏ ਨੰਬਰਾਂ ਵਿੱਚੋਂ ਹੀ ਕੱਢੇ ਜਾਣਗੇ l
  8. ਇਸ ਡਰਾਅ ਦੇ ਸਮੇਂ ਦੌਰਾਨ (16 ਅਕਤੂਬਰ 2023 ਤੋਂ 31 ਦਸੰਬਰ 2023 ਤੱਕ) ਕਾਰਡ ਬਣਵਾਉਣ ਵਾਲੇ ਸਾਰੇ ਵਿਅਕਤੀ ਵਿਭਾਗ ਦੀ ਵੈਬਸਾਈਟ www.sha.punjab.gov.in ਤੇ ਜਾ ਕੇ ਆਪਣਾ ਆਯੂਸ਼ਮਾਨ ਕਾਰਡ ਨੰਬਰ ਭਰ ਕੇ ਆਪਣਾ 6 ਅੰਕਾਂ ਦਾ ਡਰਾਅ ਨੰਬਰ ਦੇਖ ਸਕਦੇ ਹਨ, ਜਿਸਨੂੰ ਕਿ ਡਰਾਅ ਤੋਂ ਪਹਿਲਾਂ ਉਕਤ ਵੈਬਸਾਈਟ ਤੇ ਪ੍ਰਦਰਸ਼ਿਤ ਕਰ ਦਿੱਤਾ ਜਾਵੇਗਾ l
  9. ਡਰਾਅ ਦੇ ਜੇਤੂਆਂ ਨੂੰ ਰਾਸ਼ੀ ਯੋਗ ਇਨਕਮ ਟੈਕਸ ਕੱਟ ਕੇ ਦਿੱਤੀ ਜਾਵੇਗੀ l